ਕਿੱਥੇ ਜਾਣਾ ਹੈ

ਮੈਂ ਟੈਸਟ ਕਿੱਥੇ ਕਰਾਵਾਂ?

ਜਿਹੜੇ ਮਰਦਾਂ ਦਾ ਫ਼ੈਮਲੀ ਡਾਕਟਰ ਹੈ, ਉਨ੍ਹਾਂ ਲਈ ਆਪਣੇ ਫ਼ੈਮਲੀ ਡਾਕਟਰ ਕੋਲ ਜਾਣਾ ਟੈਸਟ ਕਰਾਉਣ ਦਾ ਇੱਕ ਤਰੀਕਾ ਹੋ ਸਕਦਾ ਹੈ। ਜਿਹੜੇ ਮਰਦਾਂ ਦਾ ਫ਼ੈਮਲੀ ਡਾਕਟਰ ਨਹੀਂ ਹੈ ਜਾਂ ਜਿਹੜੇ ਆਪਣੇ ਡਾਕਟਰ ਨਾਲ ਆਪਣੀ ਕਾਮ-ਪਸੰਦੀ ਬਾਰੇ ਗੱਲਬਾਤ ਕਰਨ ਵਿੱਚ ਸੌਖ ਮਹਿਸੂਸ ਨਹੀਂ ਕਰਦੇ, ਉਨ੍ਹਾਂ ਲਈ ਵਾਕ-ਇਨ ਜਾਂ ਐੱਸ ਟੀ ਆਈ ਕਲੀਨਿਕ ਇੱਕ ਬਿਹਤਰ ਵਸੀਲਾ ਹੋ ਸਕਦਾ ਹੈ। HIM Health Centres (ਹਿਮ ਸਿਹਤ ਕੇਂਦਰ ) (ਡੇਵੀ ਅਤੇ ਡ੍ਰਾਈਵ ’ਤੇ ਸਥਿਤ) ਸਮਲਿੰਗੀ ਮਰਦਾਂ ਅਤੇ ਮਰਦਾਂ ਨਾਲ ਸੰਭੋਗ ਕਰਨ ਵਾਲੇ ਹੋਰਨਾਂ ਮਰਦਾਂ ਲਈ ਐੱਚ ਆਈ ਵੀ ਅਤੇ ਐੱਸ ਟੀ ਆਈ , ਦੋਵਾਂ ਦੇ ਟੈਸਟ ਕਰਨ ਵਿੱਚ ਮਾਹਰ ਹਨ।
ਸਾਰੇ ਟੈਸਟ ਡਾਕਟਰਾਂ ਦੇ ਦਫ਼ਤਰਾਂ ਜਾਂ ਕਲੀਨਿਕਾਂ ਵਿਖੇ ਉਪਲਬਧ ਨਹੀਂ ਹੁੰਦੇ। ਜਾਣ ਤੋਂ ਪਹਿਲਾਂ ਇਸ ਬਾਰੇ ਪਤਾ ਕਰਨਾ ਉੱਤਮ ਹੈ। ਟੈਸਟਿੰਗ ਲੋਕੇਸ਼ਨਾਂ (ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਟੈਸਟਾਂ ਦੀਆਂ ਕਿਸਮਾਂ) ਦੀ ਸੂਚੀ ਤੁਹਾਨੂੰ ਇੱਥੋਂ ਪ੍ਰਾਪਤ ਹੋ ਸਕਦੀ ਹੈ: www.checkhimout.ca/testing:


ਵਸੀਲਿਆਂ ਦੀ ਜਾਂਚ ਕਰਨੀ (ਜਾਂਚ ਲਈ ਵਸੀਲੇ)

HIM (ਹਿਮ) ਵੱਲੋਂ ਐੱਚ.ਆਈ.ਵੀ. ਦੀ ਜਾਂਚ ਲਈ ਇੱਕ ਆਨਲਾਈਨ ਵਸੀਲਾ ਤਿਆਰ ਕੀਤਾ ਗਿਆ ਹੈ ਜਿਹੜਾ ਖ਼ਤਰੇ ਦਾ ਜਾਇਜ਼ਾ ਲੈਣ, ਟੈਸਟਿੰਗ ਸੰਬੰਧੀ ਐੱਸ.ਐੱਮ.ਐੱਸ. ਅਤੇ ਈਮੇਲ ਰਾਹੀਂ ਯਾਦ-ਦਹਾਨੀ ਸੁਨੇਹੇ ਭੇਜਣ