ਵਿਚਾਰ ਕਰਨ ਯੋਗ ਗੱਲਾਂ

ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਸੰਬੰਧੀ ਵਿਚਾਰ ਕਰਨ ਯੋਗ ਗੱਲਾਂ

ਆਪਣੀ ਕਾਮੁਕ-ਪਸੰਦੀ ਦਾ ‘ਖੁਲਾਸਾ’ ਕਰ ਚੁੱਕੇ ਬਹੁਤੇ ਸਮਲਿੰਗੀ ਅਤੇ ਦੁਲਿੰਗੀ ਮਰਦ ਤੁਹਾਨੂੰ ਦੱਸਣਗੇ ਕਿ ਖੁਲਾਸਾ ਕਰਨਾ ਸਾਰੀ ਉਮਰ ਚੱਲਣ ਵਾਲੀ ਇੱਕ ਪ੍ਰਕ੍ਰਿਆ ਹੈ, ਅਤੇ ਭਾਵੇਂ ਇਹ ਕਿੰਨਾ ਵੀ ਸੌਖਾ ਜਾਂ ਔਖਾ ਕਿਉਂ ਨਾ ਹੋਵੇ, ਅਜਿਹਾ ਕਰਨ ਦਾ ਕੋਈ ਵੀ ਤਰੀਕਾ ਸਹੀ ਜਾਂ ਗ਼ਲਤ ਨਹੀਂ ਹੈ। ਆਪਣੇ ਸਮਲਿੰਗੀ ਅਤੇ ਦੁਲਿੰਗੀ ਹੋਣ ਨੂੰ ਸਵੀਕਾਰ ਕਰਨਾ ਅਤੇ ਦੂਜਿਆਂ ਨੂੰ ਇਸ ਬਾਰੇ ਦੱਸਣਾ ਇੱਕ ਬੇਹੱਦ ਨਿੱਜੀ ਅਤੇ ਜ਼ਿੰਦਗੀ ਨੂੰ ਬਦਲ ਦੇਣ ਵਾਲਾ ਫ਼ੈਸਲਾ ਹੁੰਦਾ ਹੈ ਜਿਹੜਾ ਤੁਹਾਨੂੰ ਆਪਣੇ ਤਰੀਕੇ ਨਾਲ ਅਤੇ ਆਪਣੀਆਂ ਸ਼ਰਤਾਂ ’ਤੇ ਲੈਣਾ ਚਾਹੀਦਾ ਹੈ।

ਸਮਲਿੰਗੀ ਮਰਦਾਂ ਬਾਰੇ ਕੁਝ ਧਾਰਨਾਵਾਂ ਹਰ ਥਾਂ ’ਤੇ ਦੇਖਣ ਨੂੰ ਮਿਲਦੀਆਂ ਹਨ – ਟੀ ਵੀ ’ਤੇ ਅਤੇ ਫ਼ਿਲਮਾਂ ਵਿੱਚ, ਖੇਡਾਂ ਵਿੱਚ ਅਤੇ ਚਰਚ (ਧਾਰਮਿਕ ਅਦਾਰੇ) ਵਿਖੇ, ਅਤੇ ਸਾਡੇ ਸਕੂਲਾਂ ਅਤੇ ਸਾਡੇ ਘਰਾਂ ਵਿੱਚ। ਸਮਲਿੰਗੀ ਹੋਣਾ ਕੋਈ ਨਿੱਜੀ ਚੋਣ ਨਹੀਂ ਹੈ, ਇਸ ਬਾਰੇ ਵਿਗਿਆਨਕ ਸਹਿਮਤੀ ਸਮੇਤ ਜਿੱਥੇ “ਲੈਸਬੀਅਨ” (ਸਮਲਿੰਗੀ ਔਰਤਾਂ), ਗੇਅ (ਸਮਲਿੰਗੀ ਮਰਦ), ਦੁਲਿੰਗੀ ਅਤੇ ਪਾਰਲਿੰਗੀ (ਟਰਾਂਸਜੈਂਡਰ) ਵਿਅਕਤੀਆਂ ਪ੍ਰਤੀ ਸਮਾਜਕ ਪ੍ਰਵਾਨਗੀ ਵਧ ਰਹੀ ਹੈ, ਉੱਥੇ ਹੀ ਸਮਲਿੰਗੀ ਭਾਈਚਾਰੇ ਬਾਰੇ ਗ਼ਲਤ ਜਾਣਕਾਰੀ ਅਤੇ ਅਗਿਆਨਤਾ ਦੀ ਮੌਜੂਦਗੀ ਵੀ ਜਾਰੀ ਹੈ।

ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਜੇ ਤੁਸੀਂ ਇਹ ਖੁਲਾਸਾ ਕਰਦੇ ਹੋ ਕਿ ਤੁਸੀਂ ਇੱਕ ਸਮਲਿੰਗੀ ਜਾਂ ਦੁਲਿੰਗੀ ਮਰਦ ਹੋ ਤਾਂ ਅਜਿਹਾ ਨਹੀਂ ਹੈ ਕਿ ਇਸ ਦਾ ਕੋਈ ਅਜਿਹਾ ਅਰਥ ਹੋਵੇਗਾ ਜੋ ਤੁਹਾਡੀਆਂ ਇੱਛਾਵਾਂ ਤੋਂ ਉਲਟ ਹੋਵੇ। ਅਨੇਕਾਂ ਸਮਲਿੰਗੀ ਮਰਦਾਂ ਦਾ ਪਰਿਵਾਰ ਹੁੰਦਾ ਹੈ, ਜਿਨ੍ਹਾਂ ਵਿੱਚ ਸਥਾਈ ਪ੍ਰੇਮ ਸੰਬੰਧ ਅਤੇ ਉਨ੍ਹਾਂ ਦੇ ਖ਼ੁਦ ਦੇ ਬੱਚੇ ਹੋਣੇ ਵੀ ਸ਼ਾਮਲ ਹਨ। ਇਹ ਜ਼ਰੂਰੀ ਨਹੀਂ ਕਿ ਸਮਲਿੰਗੀ ਜਾਂ ਦੁਲਿੰਗੀ ਹੋਣਾ ਤੁਹਾਡੀ ਪਛਾਣ ਬਣ ਜਾਵੇ – ਇਹ ਤਾਂ ਤੁਹਾਡੀ ਪਛਾਣ ਦਾ ਸਿਰਫ਼ ਇੱਕ ਹਿੱਸਾ ਹੈ।


ਆਪਣੇ ਆਪ ਬਾਰੇ ਖੁਲਾਸਾ ਕਰਨ ਦੀ ਪ੍ਰਕ੍ਰਿਆ:

ਆਸਾਨ ਸ਼ੁਰੂਆਤ ਕਰੋ

ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਜਾਂ ਇਸ ਬਾਰੇ ਸਪਸ਼ਟ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਹਰ ਸਮੇਂ ਅਤੇ ਹਰ ਥਾਂ ਇਸ ਦਾ ‘ਖੁਲਾਸਾ’ ਕਰਨਾ ਪਵੇਗਾ। ਪਹਿਲਾਂ ਪਰਿਵਾਰ ਨੂੰ ਦੱਸਣ ਦੀ ਥਾਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਦੱਸ ਕੇ ਸ਼ੁਰੂਆਤ ਕਰਨਾ ਸੌਖਾ ਹੋ ਸਕਦਾ ਹੈ। ਇਹ ਕੋਈ ਬਹੁਤੀ ਅਨੋਖੀ ਗੱਲ ਨਹੀਂ ਕਿ ਜਿਹੜੇ ਮਰਦ ਇਹ ਸਮਝਦੇ ਹਨ ਕਿ ਉਹ ਆਪਣੀ ਕਾਮੁਕ-ਪਸੰਦੀ ਦਾ ‘ਖੁਲਾਸਾ’ ਕਰ ਚੁੱਕੇ ਹਨ, ਉਨ੍ਹਾਂ ਨੇ ਵੀ ਇਸ ਬਾਰੇ ਸਿਰਫ਼ ਕੁਝ ਲੋਕਾਂ (ਜਿਵੇਂ ਕਿ ਦੋਸਤਾਂ) ਨੂੰ ਹੀ ਦੱਸਿਆ ਹੋਵੇ ਪਰ ਹੋਰਨਾਂ ਲੋਕਾਂ (ਜਿਵੇਂ ਕਿ ਰਿਸ਼ਤੇਦਾਰ) ਨੂੰ ਨਾ ਦੱਸਿਆ ਹੋਵੇ।

ਸਬਰ ਰੱਖੋ

ਵਿਉਂਤਬੰਦੀ ਲਈ ਆਪਣੇ ਆਪ ਨੂੰ ਸਮਾਂ ਦੇਣਾ ਅਤੇ ਆਪਣੇ ਜਜ਼ਬਾਤ ਦੀ ਕਿਰਿਆ ਨੂੰ ਪਛਾਣਨਾ ਬਹੁਤ ਮਹੱਤਵਪੂਰਣ ਹੈ। ਆਪਣੀ ਜ਼ਿੰਦਗੀ ਵਿਚਲੇ ਸਭ ਲੋਕਾਂ ਨੂੰ ਇੱਕੋ ਸਮੇਂ ਦੱਸਣਾ ਲਾਜ਼ਮੀ ਨਹੀਂ ਹੈ; ਸਮਾਂ ਲਓ ਅਤੇ ਜਲਦਬਾਜ਼ੀ ਨਾ ਕਰੋ। ਖੁਲਾਸਾ ਕਰਨ ਦੀ ਪੂਰੀ ਪ੍ਰਕ੍ਰਿਆ ਦੌਰਾਨ ਵੱਖ-ਵੱਖ ਕਿਸਮ ਦੇ ਅਨੇਕਾਂ ਜਜ਼ਬਾਤ ਮਹਿਸੂਸ ਕਰਨਾ ਆਮ ਹੈ, ਅਤੇ ਜੇਕਰ ਤੁਹਾਡੇ ਜਜ਼ਬਾਤ ਰਲ਼ਗਡ ਜਾਂ ਉਲਝਣ ਭਰਪੂਰ ਹੋਣ ਤਾਂ ਹੈਰਾਨ ਨਾ ਹੋਵੋ।

ਜੇ ਤੁਹਾਨੂੰ ਇੰਝ ਲੱਗਦਾ ਹੈ ਕਿ ਅਜਿਹਾ ਕੋਈ ਵਿਅਕਤੀ ਨਹੀਂ ਹੈ ਜਿਸ ਨਾਲ ਤੁਸੀਂ ਗੱਲ ਕਰ ਸਕੋ ਤਾਂ HIM ਵਿਖੇ ਇੱਕ ਗੁਪਤ ਅਤੇ ਸੁਰੱਖਿਅਤ ਥਾਂ ’ਤੇ ਕਿਸੇ ਕਾਊਂਸਲਰ ਜਾਂ ਸੱਪੋਰਟ ਵਰਕਰ ਨਾਲ ਗੱਲ ਕਰਨ ਬਾਰੇ ਵਿਚਾਰ ਕਰੋ।:

ਮਦਦ ਹਾਸਲ ਕਰੋ

ਜੇਕਰ ਤੁਸੀਂ ਹੋਰਨਾਂ ਗੇਅ ਜਾਂ ਲੈਸਬੀਅਨ (ਸਮਲਿੰਗੀ), ਦੁਲਿੰਗੀ ਜਾਂ ਪਾਰਲਿੰਗੀ ਵਿਅਕਤੀਆਂ ਨੂੰ ਜਾਣਦੇ ਹੋ ਤਾਂ ਉਨ੍ਹਾਂ ਨੂੰ ਕਹੋ ਕਿ ਉਹ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਦੇ ਅਨੁਭਵ ਨੂੰ ਤੁਹਾਡੇ ਨਾਲ ਸਾਂਝਾ ਕਰਨ। ਕਾਮੁਕ ਪਸੰਦੀ ਦੇ ਖੁਲਾਸੇ ਦੀਆਂ ਕਹਾਣੀਆਂ ਲੱਭਣ ਲਈ ਇੰਟਰਨੈੱਟ ਇੱਕ ਬਿਹਤਰੀਨ ਥਾਂ ਹੈ – ਕਾਮੁਕ-ਪਸੰਦੀ ਦੇ ਖੁਲਾਸੇ ਸੰਬੰਧੀ ਹੋਰਨਾਂ ਲੋਕਾਂ ਦੇ ਸੰਘਰਸ਼ ਅਤੇ ਹੌਸਲੇ ਦੇ ਅਨੁਭਵਾਂ ਬਾਰੇ ਜਾਣਨਾ ਪ੍ਰੇਰਣਾ ਦਾ ਇੱਕ ਵੱਡਾ ਸਰੋਤ ਹੋ ਸਕਦਾ ਹੈ। ਇਨ੍ਹਾਂ ਮਰਦਾਂ ਦੀ ਕਹਾਣੀ ’ਤੇ ਨਜ਼ਰ ਮਾਰ ਕੇ ਸ਼ੁਰੂਆਤ ਕਰੋ।

ਗੱਲਬਾਤ ਕਰਨ ਲਈ ਕਿਸੇ ਕਾਊਂਸਲਰ ਜਾਂ ਐੱਲ.ਜੀ.ਬੀ.ਟੀ. ਸੱਪੋਰਟ ਗਰੁੱਪ ਜਿਹੇ ਵਸੀਲਿਆਂ ਤਕ ਪਹੁੰਚ ਕਰਨਾ ਤੁਹਾਡੇ ਲਈ ਸਹਾਈ ਹੋ ਸਕਦਾ ਹੈ। ਇਸ ਗੁੰਝਲਦਾਰ ਅਤੇ ਔਖੀ ਪ੍ਰਕ੍ਰਿਆ ਵਿੱਚੋਂ ਲੰਘਣ ਵਿੱਚ ਉਹ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਆਪਣੀ ਕਾਮੁਕ-ਪਸੰਦੀ ਦੇ ਖੁਲਾਸੇ ਸੰਬੰਧੀ ਸੁਰੱਖਿਅਤ ਪ੍ਰਕ੍ਰਿਆ ਬਾਰੇ ਜਾਣਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਪਰਿਵਾਰ ਨੂੰ ਦੱਸਣਾ

ਜਦੋਂ ਤਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਸਮਲਿੰਗੀ ਜਾਂ ਦੁਲਿੰਗੀ ਹੋ, ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੇ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ ਪਰਿਵਾਰ ਕੋਲ ਇਸ ਗੱਲ ਦਾ ਖੁਲਾਸਾ ਕਰੋ – ਘੱਟੋ-ਘੱਟ ਉਦੋਂ ਤਕ ਨਹੀਂ ਜਦੋਂ ਤਕ ਤੁਸੀਂ ਤਿਆਰ ਨਹੀਂ ਹੋ। ਜਿੱਥੇ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲ ਕਰ ਸਕਣ ਅਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਦੀ ਇੱਛਾ ਰੱਖਣੀ ਸੁਭਾਵਕ ਹੈ, ਉੱਥੇ ਹੀ ਇਹ ਵੀ ਮਹੱਤਪੂਰਣ ਹੈ ਕਿ ਜੇ ਕਿਤੇ ਤੁਹਾਡੇ ਪਰਿਵਾਰ ਦਾ ਪ੍ਰਤਿਕਰਮ ਤੁਹਾਨੂੰ ਠੇਸ ਪਹੁੰਚਾਉਣ ਵਾਲਾ ਜਾਂ ਲੜਾਕਾ ਹੋਵੇ ਤਾਂ ਤੁਸੀਂ ਆਪਣੀ ਸੁਰੱਖਿਆ ਦਾ ਵੀ ਖ਼ਿਆਲ ਕਰੋ। ਜੇ ਤੁਹਾਨੂੰ ਇਹ ਸ਼ੱਕ ਹੈ ਕਿ ਤੁਹਾਡਾ ਪਰਿਵਾਰ ਤੁਹਾਨੂੰ ਘਰੋਂ ਕੱਢ ਦੇਵੇਗਾ ਜਾਂ ਤੁਹਾਨੂੰ ਕੋਈ ਹੋਰ ਵਿੱਤੀ ਸਹਾਇਤਾ ਪ੍ਰਦਾਨ ਕਰਨੀ ਬੰਦ ਕਰ ਦੇਵੇਗਾ ਤਾਂ ਤੁਹਾਨੂੰ ਉਦੋਂ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਉੱਪਰ ਅਜਿਹਾ ਕੋਈ ਦਬਾਓ ਨਾ ਪਾ ਸਕਦਾ ਹੋਵੇ।

ਕਿਸੇ ਬਹਿਸ ਦੌਰਾਨ ਜਾਂ ਗੁੱਸੇ ਜਾਂ ਵਿਰੋਧ ਦੀ ਭਾਵਨਾ ਵਿੱਚ ਅਜਿਹਾ ਖੁਲਾਸਾ ਨਾ ਕਰੋ ਕਿਉਂਕਿ ਇਸ ਨਾਲ ਪਿਹਲਾਂ ਤੋਂ ਹੀ ਨਾਜ਼ੁਕ ਮੁੱਦੇ ਨਾਲ ਗਰਮ-ਖਿਆਲੀ ਅਤੇ ਨਕਾਰਾਤਮਕ ਜਜ਼ਬਾਤ ਜੁੜ ਜਾਣਗੇ ਜਿਨ੍ਹਾਂ ਕਾਰਣ ਇਸ ਗੱਲ ਨੂੰ ਸੁਣਨਾ ਅਤੇ ਇਸ ਦਾ ਸਤਿਕਾਰ ਕਰਨਾ ਹੋਰ ਵੀ ਔਖਾ ਹੋ ਜਾਵੇਗਾ। ਜੇ ਤੁਸੀਂ ਆਪਣੇ ਪਰਿਵਾਰ ਨੂੰ ਦੱਸਣ ਦਾ ਫ਼ੈਸਲਾ ਕਰਦੇ ਹੋ ਤਾਂ ਪਰਿਵਾਰ ਵਿੱਚ ਕਿਸੇ ਅਜਿਹੇ ਵਿਅਕਤੀ ਬਾਰੇ ਸੋਚੋ ਜਿਸ ਉੱਪਰ ਤੁਹਾਨੂੰ ਭਰੋਸਾ ਹੈ ਕਿ ਉਹ ਤੁਹਾਡਾ ਸਾਥ ਦੇਵੇਗਾ/ਦੇਵੇਗੀ। ਜੇ ਤੁਹਾਨੂੰ ਲਗੱਦਾ ਹੈ ਕਿ ਤੁਹਾਡਾ ਭਰਾ, ਤੁਹਾਡੀ ਭੈਣ ਜਾਂ ਕਿਸੇ ‘ਕਜ਼ਨ’ (ਮਸੇਰ, ਫਫੇਰ ਜਾਂ ਚਚੇਰ ਭੈਣ ਜਾਂ ਭਰਾ) ਨੂੰ ਤੁਹਾਡੀ ਗੱਲ ਸੁਣ ਕੇ ਬਹੁਤਾ ਝਟਕਾ ਨਹੀਂ ਲੱਗੇਗਾ ਤਾਂ ਉਨ੍ਹਾਂ ਨਾਲ ਗੱਲ ਕਰ ਕੇ ਸ਼ੁਰੂਆਤ ਕਰੋ।

ਠੁਕਰਾਏ ਜਾਣ ਦੀ ਭਾਵਨਾ ਨਾਲ ਨਜਿੱਠਣਾ

ਅਨੇਕਾਂ ਸਮਲਿੰਗੀ ਅਤੇ ਦੁਲਿੰਗੀ ਮਰਦ ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਤੋਂ ਬਾਅਦ ਠੁਕਰਾਏ ਜਾਣ ਦੀ ਜਜ਼ਬਾਤੀ ਪੀੜ ਦਾ ਸਾਹਮਣਾ ਕਰਦੇ ਹਨ ਅਤੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਸ ਨਾਲ ਤੁਹਾਨੂੰ ਇਕੱਲਿਆਂ ਨਜਿੱਠਣ ਦੀ ਲੋੜ ਨਹੀਂ ਹੈ। ਤੁਹਾਨੂੰ ਸਵੀਕਾਰ ਕਰਨ ਵਾਲੇ ਅਤੇ ਹਾਂ-ਪੱਖੀ ਰਵੱਈਆ ਰੱਖਣ ਵਾਲੇ ਲੋਕਾਂ ਦਾ ਸਾਥ ਰੱਖਣ ਨਾਲ ਤੁਹਾਡੇ ਲਈ ਆਪਣੇ ਦਰਦ ਨਾਲ ਨਜਿੱਠਣਾ ਸੌਖਾ ਹੋਵੇਗਾ।

ਰਲ਼ਦੇ-ਮਿਲਦੇ ਅਨੁਭਵਾਂ ਦਾ ਸਾਹਮਣਾ ਕਰ ਚੁੱਕੇ ਵਿਅਕਤੀਆਂ ਨਾਲ ਆਪਣੀ ਗੱਲ ਸਾਂਝੀ ਕਰ ਕੇ ਅਤੇ ਆਪਣੀ ਕਾਮੁਕ-ਪਸੰਦੀ ਦੇ ਖੁਲਾਸੇ ਕਾਰਣ ਹੋਈ ਜਜ਼ਬਾਤੀ ਪੀੜ ਨੂੰ ਪ੍ਰਗਟ ਕਰ ਕੇ ਤੁਹਾਨੂੰ ਸਮਲਿੰਗੀ ਵਿਅਕਤੀ ਵਜੋਂ ਇੱਕ ਸਿਹਤਮੰਦ ਅਤੇ ਭਰਪੂਰ ਜ਼ਿੰਦਗੀ ਮਾਣਨ ਵਿੱਚ ਮਦਦ ਮਿਲ ਸਕਦੀ ਹੈ। ਅਜਿਹਾ ਕਰਨ ਲਈ ਸਮੇਂ ਅਤੇ ਹਿੰਮਤ ਦੀ ਲੋੜ ਹੁੰਦੀ ਹੈ, ਪਰ ਆਪਣੀ ਗੱਲ ਸਾਂਝੀ ਕਰ ਕੇ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਹੋਰ ਲੋਕਾਂ ਨੇ ਵੀ ਤੁਹਾਡੇ ਵਾਂਗ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਉਦੋਂ ਮਿਲਣ ਵਾਲੀ ਰਾਹਤ ਲਈ ਇਹ ਵਾਜਬ ਹੈ।


ਖੁਲਾਸਾ ਕਰਨ ਸੰਬੰਧੀ ਵਧੇਰੇ ਵਸੀਲੇ: