ਖਤਰਾ ਘਟਾਉਣਾ

ਐੱਚ ਆਈ ਵੀ ਅਤੇ ਐੱਸ ਟੀ ਆਈ ਦਾ ਖ਼ਤਰਾ ਘਟਾਉਣਾ

ਭਾਵੇਂ ਤੁਸੀਂ ਆਪਣੇ ਆਪ ਨੂੰ ਉੱਪਰ ਪੈਣ (ਸੰਭੋਗ ਸਮੇਂ) ਵਾਲਾ ਵਿਅਕਤੀ ਸਮਝਦੇ ਹੋ ਜਾਂ ਥੱਲੇ ਪੈਣ ਵਾਲਾ (ਜਾਂ ਦੋਵੇਂ), ਤੁਸੀਂ ਛੜੇ ਹੋ ਜਾਂ ਕਿਸੇ ਨਾਲ ਤੁਹਾਡੇ ਪ੍ਰੇਮ ਸੰਬੰਧ ਹਨ, ਇਹ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਐੱਚ ਆਈ ਵੀ ਜਾਂ ਹੋਰ ਐੱਸ ਟੀ ਆਈ ਹੋਣ ਜਾਂ ਤੁਹਾਡੇ ਤੋਂ ਹੋਰਨਾਂ ਵਿਅਕਤੀਆਂ ਨੂੰ ਐੱਚ ਆਈ ਵੀ ਜਾਂ ਹੋਰਨਾਂ ਐੱਸ ਟੀ ਆਈ ਹੋਣ ਦਾ ਖ਼ਤਰਾ ਕਿਵੇਂ ਘਟਾ ਸਕਦੇ ਹੋ। ਹਾਲਾਂਕਿ ਸਮਲਿੰਗੀ ਅਤੇ ਦੁਲਿੰਗੀ (ਬਾਇਸੈਕਸ਼ੁਅਲ) ਮਰਦਾਂ ਲਈ ਖ਼ਤਰਾ ਘਟਾਉਣ ਵਾਸਤੇ ਕੰਡੋਮ ਦੀ ਵਰਤੋਂ ਅਜੇ ਵੀ ਇੱਕ ਪ੍ਰਮੁੱਖ ਤਰੀਕਾ ਹੈ, ਪਰ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਸੁਰੱਖਿਅਤ ਰੱਖਣ ਲਈ ਅਨੇਕਾਂ ਹੋਰ ਤਰੀਕੇ ਅਤੇ ਕਾਰਜਨੀਤੀਆਂ ਵੀ ਮੌਜੂਦ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।


ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਹੋਣ ਦੇ ਆਪਣੇ ਖ਼ਤਰੇ ਨੂੰ ਘਟਾਉਣ ਸੰਬੰਧੀ ਵਸੀਲੇ

ਕੰਡੋਮ:

ਜਿਹੜੇ ਮਰਦਾਂ ਦੇ ਐੱਚ.ਆਈ.ਵੀ. ਦਰਜੇ ਬਾਰੇ ਤੁਸੀਂ ਨਹੀਂ ਜਾਣਦੇ ਜਾਂ ਤੁਹਾਨੂੰ ਪੱਕਾ ਪਤਾ ਨਹੀਂ ਹੈ, ਜਾਂ ਜਿਹੜੇ ਮਰਦਾਂ ਦਾ ਐੱਚ.ਆਈ.ਵੀ. ਦਰਜਾ ਤੁਹਾਡੇ ਵਾਲਾ ਹੀ ਹੈ, ਖ਼ਾਸ ਤੌਰ ’ਤੇ ਉਨ੍ਹਾਂ ਨਾਲ ਗੁਦਾ ਮੈਥੁਨ ਕਰਨ ਸਮੇਂ ਕੰਡੋਮ ਦੀ ਵਰਤੋਂ ਕਰਨਾ ਆਪ ਐੱਚ.ਆਈ.ਵੀ. ਦੇ ਸੰਪਰਕ ਵਿੱਚ ਆਉਣ ਜਾਂ ਤੁਹਾਡੇ ਤੋਂ ਤੁਹਾਡੇ ਸਾਥੀ ਨੂੰ ਐੱਚ.ਆਈ.ਵੀ. ਹੋਣ ਦੇ ਖ਼ਤਰੇ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਕੰਡੋਮ ਇਸਤੇਮਾਲ ਕਰਨ ਸਮੇਂ ਲਿਊਬ (ਚਿਕਨੇ ਪਦਾਰਥ) ਦੀ ਵਰਤੋਂ ਕਰਨਾ ਇੱਕ ਚੰਗਾ ਵਿਚਾਰ ਹੈ। ਸਮਾਂ ਲਗਾਓ, ਜਲਦਬਾਜ਼ੀ ਨਾ ਕਰੋ! ਗੁਦਾ ਮੈਥੁਨ ਵਿੱਚ ਕੀਤੀ ਜਲਦਬਾਜ਼ੀ ਜਾਂ ਧੱਕਾ ਜ਼ਖ਼ਮ ਅਤੇ ਹੋਰਨਾਂ ਸਮੱਸਿਆਵਾਂ ਦੇ ਆਸਾਰ ਵਧਾ ਸਕਦਾ ਹੈ।

ਵੈਨਕੁਵਰ ਵਿੱਚ ਹੇਠ ਲਿਖੀਆਂ ਸਮਲਿੰਗੀ ਥਾਵਾਂ ਵਿਖੇ ਤੁਹਾਨੂੰ ਮੁਫ਼ਤ ਕੰਡੋਮ ਡਿਸਪੈਂਸਰ ਮਿਲਣਗੇ:

 • Fountainhead Pub
 • Pumpjack Pub
 • 1181 Tight Lounge
 • Junction Pub
 • Numbers Cabaret
 • F212
 • Steamworks Gym & Spa
 • 8×6 Social Playspace
 • Heaven’s Door

ਮੁਫ਼ਤ ਕੰਡੋਮ ਅਤੇ ਲਿਊਬ (ਚਿਕਣਾਈ ਵਾਲਾ ਪਦਾਰਥ) ਮੁਫ਼ਤ ਵਿੱਚ ਲੈਣ ਲਈ ਤੁਸੀਂ HIM Health Centre (ਹਿਮ ਸਿਹਤ ਕੇਂਦਰ) ਵਿਖੇ ਵੀ ਆ ਸਕਦੇ ਹੋ – HIM ਦਾ ਡੇਵੀ ਸਟ੍ਰੀਟ ਉੱਪਰ ਸਥਿਤ ਸਿਹਤ ਕੇਂਦਰ, HIM ਔਨ ਦਾ ਡਰਾਈਵ (ਕਮਰਸ਼ੀਅਲ ਡਰਾਈਵ ਉੱਪਰ ਸਥਿਤ), ਨਿਊ ਵੈਸਟ ਵਿੱਚ HIM, ਸਰ੍ਹੀ ਵਿੱਚ HIM ’ਤੇ ਆ ਸਕਦੇ ਹੋ। HIM ਵਿਖੇ ਆਪਣੇ ਸਿਹਤ ਕੇਂਦਰਾਂ ’ਤੇ ਸਾਡੇ ਕੋਲ ਲੇਟੈਕਸ-ਰਹਿਤ ਅਤੇ ਵੱਡੇ ਸਾਈਜ਼ ਦੇ ਕੰਡੋਮ ਵੀ ਉਪਲਬਧ ਹਨ।

ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਟੈਸਟਿੰਗ:

ਆਪਣੇ ਐੱਚ.ਆਈ.ਵੀ. ਦਰਜੇ ਤੋਂ ਜਾਣੂ ਹੋਣਾ ਅਤੇ ਐੱਸ.ਟੀ.ਆਈ.’ਜ਼ ਲਈ ਟੈਸਟ ਕਰਵਾਉਣਾ, ਕਾਮੁਕ ਗਤੀਵਿਧੀਆਂ ਸੰਬੰਧੀ ਮੁੱਲ ਲਏ ਜਾਣ ਵਾਲੇ ਖ਼ਤਰਿਆਂ ਨੂੰ ਘਟਾਉਣ ਦੇ ਉੱਤਮ ਤਰੀਕਿਆਂ ਬਾਰੇ ਗਿਆਨਵਾਨ ਫ਼ੈਸਲੇ ਲੈਣ ਵਿੱਚ ਤੁਹਾਡੀ ਮਦਦ ਕਰੇਗਾ। ਐੱਚ.ਆਈ.ਵੀ. ਦੇ ਉਪਲਬਧ ਟੈਸਟਾਂ ਅਤੇ ਤੁਹਾਨੂੰ ਕਿੰਨੀ-ਕਿੰਨੀ ਦੇਰ ਬਾਅਦ ਟੈਸਟ ਕਰਵਾਉਣੇ ਚਾਹੀਦੇ ਹਨ, ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।:

ਇਕੱਠੇ ਟੈਸਟ ਕਰਵਾਉਣਾ:

ਕੁਝ ਮਰਦ ਕੰਡੋਮ ਦਾ ਇਸਤੇਮਾਲ ਕੀਤੇ ਬਿਨਾ ਗੁਦਾ ਮੈਥੁਨ (ਏਨਲ ਸੈਕਸ) ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਤੁਸੀਂ ਅਤੇ ਤੁਹਾਡਾ ਸਾਥੀ, ਦੋਵੇਂ ਜਣੇ ਐੱਚ.ਆਈ.ਵੀ.-ਨੈਗਿਟਿਵ ਹੋ ਅਤੇ ਤੁਸੀਂ ਕੰਡੋਮ ਦਾ ਇਸਤੇਮਾਲ ਬੰਦ ਕਰਨਾ ਚਾਹੁੰਦੇ ਹੋ ਤਾਂ ਸੁਰੱਖਿਅਤ ਢੰਗ ਨਾਲ ਅਜਿਹਾ ਕਰਨਾ ਸੰਭਵ ਹੈ। ਤੁਹਾਨੂੰ ਦੋਵਾਂ ਨੂੰ ਐੱਚ.ਆਈ.ਵੀ. ਟੈਸਟ ਕਰਵਾਉਣਾ ਚਾਹੀਦਾ ਹੈ। ਭਾਵੇਂ ਤੁਹਾਡੇ ਟੈਸਟ ਦੇ ਨਤੀਜੇ ਨਾਂਹ-ਪੱਖੀ ਹੋਣ, ਕੁਝ ਮਰਦ ਫ਼ਿਰ ਵੀ ਆਪਣੇ ਐੱਚ.ਆਈ.ਵੀ. ਦਰਜੇ ਦੀ ਪੁਸ਼ਟੀ ਲਈ ਦੂਜਾ ਟੈਸਟ ਕਰਵਾਉਣ ਤਕ (3 ਮਹੀਨਿਆਂ ਬਾਅਦ) ਕੰਡੋਮ ਦੀ ਵਰਤੋਂ ਕਰਨੀ ਜਾਰੀ ਰੱਖਦੇ ਹਨ।

ਨੁਕਸਾਨ ਨੂੰ ਘਟਾਉਣ ਦੇ ਹੋਰ ਤਰੀਕੇ
(ਇਨ੍ਹਾਂ ਵਿੱਚ ਘੱਟ ਖ਼ਤਰਾ ਤਾਂ ਹੋ ਸਕਦਾ ਹੈ, ਪਰ ਇਹ ਖ਼ਤਰੇ ਤੋਂ ਮੁਕਤ ਨਹੀਂ ਹਨ)

 • ਅਜਿਹਾ ਸੰਭੋਗ ਕਰਨਾ ਜਿਸ ਵਿੱਚ ਘੱਟ ਖ਼ਤਰਾ ਹੁੰਦਾ ਹੈ (ਦੂਜੇ ਵਿਅਕਤੀ ਤੋਂ ਹਸਤ ਮੈਥੁਨ ਕਰਵਾਉਣਾ, ਮੌਖਿਕ ਸੰਭੋਗ, ਆਦਿ)।
 • ਕਾਮੁਕ ਸਾਥੀਆਂ ਦੀ ਗਿਣਤੀ ਨੂੰ ਸੀਮਤ ਰੱਖਣਾ (ਜਿਵੇਂ ਕਿ ਉਹ ਮਿੱਤਰ ਜਿਨ੍ਹਾਂ ਨਾਲ ਸੰਭੋਗ ਕੀਤਾ ਜਾਂਦਾ ਹੈ);
 • ਆਪਣੇ ਐੱਚ.ਆਈ.ਵੀ. ਦਰਜੇ ਨਾਲ ਮੇਲ ਖਾਂਦੇ ਸਾਥੀ ਦੀ ਤਲਾਸ਼ ਕਰਨੀ;
 • ਜਿਹੜਾ ਮਰਦ ਐੱਚ ਆਈ ਵੀ-ਨੈਗਿਟਿਵ ਹੈ ਉਸ ਨੂੰ ਉੱਪਰ ਪਾਉਣਾ (ਭਾਵ ਉਸ ਦੀ ਇੰਦਰੀ ਆਪਣੀ ਗੁਦਾ ਵਿੱਚ ਪਵਾਉਣੀ), ਇੱਕ ਦੂਜੇ ਦੀ ਗੁਦਾ ਅੰਦਰ ਆਪਣਾ ਵੀਰਜ ਨਾ ਛੱਡਣਾ (ਇੰਦਰੀ ਨੂੰ ਪਹਿਲਾਂ ਹੀ ਬਾਹਰ ਕੱਢ ਲੈਣਾ ਜਾਂ ਹਟਾਉਣਾ)

ਰੋਕਥਾਮ ਵਜੋਂ ਟ੍ਰੀਟਮੈਂਟ

ਐੱਚ ਆਈ ਵੀ-ਪਾਜ਼ਿਟਿਵ ਵਿਅਕਤੀਆਂ ਵੱਲੋਂ ਟ੍ਰੀਟਮੈਂਟ ਦੇ ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਕੀਤੇ ਜਾਣ (ਸਮੇਂ ਸਿਰ ਦਵਾਈ ਲੈਣੀ) ਨਾਲ ਐੱਚ ਆਈ ਵੀ ਵਾਇਰਸ ਦੀ ਮਿਕਦਾਰ ਨੂੰ ਦਬਾਇਆ ਜਾ ਸਕਦਾ ਹੈ, ਜਿਸ ਨਾਲ ਅੱਗੇ ਕਿਸੇ ਹੋਰ ਨੂੰ ਐੱਚ ਆਈ ਵੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਖੋਜ ਨੇ ਦਰਸਾਇਆ ਹੈ ਕਿ ਜੇ ਇੱਕ ਸਾਥੀ ਐੱਚ ਆਈ ਵੀ-ਪਾਜ਼ਿਟਿਵ ਹੋਵੇ ਅਤੇ ਦੂਜਾ ਐੱਚ ਆਈ ਵੀ-ਨੈਗਿਟਿਵ ਹੋਵੇ, ਅਤੇ ਜੇਕਰ ਐੱਚ ਆਈ ਵੀ-ਪਾਜ਼ਿਟਿਵ ਸਾਥੀ ਦਾ ਟ੍ਰੀਟਮੈਂਟ ਚਲ ਰਿਹਾ ਹੋਵੇ ਅਤੇ ਉਸ ਦੇ ਵਾਇਰਸ ਦੀ ਮਿਕਦਾਰ ਟੈਸਟ ਵਿੱਚ ਦਰਜ ਨਾ ਹੁੰਦੀ ਹੋਵੇ, ਅਤੇ ਉਹ ਐੱਸ ਟੀ ਆਈ ਤੋਂ ਮੁਕਤ ਹੋਵੇ, ਤਾਂ ਅਜਿਹੇ ਵਿੱਚ ਐੱਚ ਆਈ ਵੀ ਫੈਲਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।