ਮਾਨਸਿਕ ਸਿਹਤ

ਹਾਲਾਂਕਿ ਸੰਭੋਗ ਮਸਤੀ ਭਰਪੂਰ ਹੋ ਸਕਦਾ ਹੈ, ਇਸ ਕਾਰਨ ਬਹੁਤ ਸਾਰਾ ਤਣਾਅ ਵੀ ਉਤਪੰਨ ਹੋ ਸਕਦਾ ਹੈ। ਭਾਵੇਂ ਤਣਾਅ ਇਸ ਕਾਰਨ ਹੋਵੇ ਕਿ ਅਸੀਂ ਬਹੁਤ ਜ਼ਿਆਦਾ ਸੰਭੋਗ ਕਰ ਰਹੇ ਹਾਂ ਜਾਂ ਆਪਣੀ ਇੱਛਾ ਮੁਤਾਬਕ ਬਹੁਤਾ ਸੰਭੋਗ ਨਹੀਂ ਕਰ ਪਾ ਰਹੇ, ਜਾਂ ਫਿਰ ਕੋਈ ਹੋਰ ਕਾਰਨ ਹੋਣ, ਇਹ ਸਪਸ਼ਟ ਹੈ ਕਿ ਸਾਡੀ ਕਾਮੁਕ ਜ਼ਿੰਦਗੀ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ (ਜਾਂ ਸਾਡੀ ਮਾਨਸਿਕ ਸਿਹਤ ਸਾਡੀ ਕਾਮੁਕ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ!)। ਕਿਉਂਕਿ ਸਮਲਿੰਗੀ ਜੀਵਨ ਹਮੇਸ਼ਾ ਸੌਖਾ ਨਹੀਂ ਹੁੰਦਾ, ਆਪਣੀਆਂ ਔਖਿਆਇਆਂ, ਤੁਸੀਂ ਕਿਹੜੀਆਂ ਮੁਸ਼ਕਲਾਂ ਨਾਲ ਜੂਝ ਰਹੇ ਹੋ ਜਾਂ ਤੁਸੀਂ ਕਿਹੜੀਆਂ ਸਥਿਤੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਾਰੇ ਕਿਸੇ ਨਾਲ ਗੱਲਬਾਤ ਕਰਨਾ ਇੱਕ ਵਧੀਆ ਵਿਚਾਰ ਹੈ।


ਤੁਹਾਡੀ ਜ਼ਿੰਦਗੀ ਦੇ ਵੱਖ-ਵੱਖ ਮੁੱਦਿਆਂ ਵਿੱਚ ਤੁਹਾਡੀ ਮਦਦ ਕਰਨ ਲਈ ਹੈਲਥ ਇਨਿਸ਼ੀਏਟਿਵ ਫ਼ਾਰ ਮੈੱਨ (ਹਿਮ) ਕੋਲ ਤਿੰਨ ਵਸੀਲੇ* ਹਨ:

ਮਾਹਰਾਨਾ (ਪ੍ਰੌਫੈਸ਼ਨਲ) ਕਾਊਂਸਲਿੰਗ

HIM (ਹਿਮ) ਵੱਲੋਂ ਸਮਲਿੰਗੀ ਮਰਦਾਂ ਲਈ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ਲਈ ਸਾਡੀ ਕਿਮਊਨਿਟੀਆਂ ਵਿੱਚੋਂ ਵਲੰਟੀਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਮਾਹਰ ਕਾਊਂਸਲਰ ਨਿਯੁਕਤ ਕੀਤੇ ਗਏ ਹਨ। ਆਪਣੀ 8-ਸੈਸ਼ਨਾਂ ਵਾਲੀ ਸੇਵਾ ਵਿੱਚ HIM ਵੱਲੋਂ “ਹੱਲ ਲੱਭਣ ਉੱਪਰ ਧਿਆਨ ਕੇਂਦਰਿਤ ਕਰਨ ਵਾਲਾ ਰਵੱਈਆ” ਇਖ਼ਤਿਆਰ ਕੀਤਾ ਜਾਂਦਾ ਹੈ। ਸਾਡੇ ਕਾਊਂਸਲਰ ਇੱਕ ਮਹਿਫ਼ੂਜ਼ ਅਤੇ ਦੋਸਤਾਨਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਤੁਸੀਂ ਸੁਰੱਖਿਅਤ ਅਤੇ ਗੁਪਤ ਢੰਗ ਨਾਲ ਔਖੇ ਨਿੱਜੀ ਮੁੱਦਿਆਂ ਬਾਰੇ ਗੱਲਬਾਤ ਕਰ ਸਕਦੇ ਹੋ। ਸੇਵਾਵਾਂ ਦਾਨ ਦੇ ਆਧਾਰ ’ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਤਬਦੀਲੀ ਲਈ ਪੈਰਵੀ ਕਰਨ ਵਾਲੇ

HIM ਦਾ “ਚੇਂਜ ਐਡਵੋਕੇਟ ਪ੍ਰੋਗਰਾਮ” (ਤਬਦੀਲੀ ਲਈ ਪੈਰਵੀ ਕਰਨ ਵਾਲਾ ਪ੍ਰੋਗਰਾਮ) ਸਮਲਿੰਗੀ ਮਰਦਾਂ ਦੇ ਤਣਾਅ ਅਤੇ ਮਾਨਸਿਕ ਸਿਹਤ ਸੰਬੰਧੀ ਸਰੋਕਾਰਾਂ ਨੂੰ ਘਟਾਉਣ ਲਈ ਕੰਮ ਕਰਦਾ ਹੈ। ਚੇਂਜ ਐਡਵੋਕੇਟ ਭਾਵ ਤਬਦੀਲੀ ਲਈ ਪੈਰਵੀ ਕਰਨ ਵਾਲੇ ਵਿਅਕਤੀ ਤੰਦਰੁਸਤੀ, ਕਸਰਤ, ਆਹਾਰ, ਭਾਰ ਘਟਾਉਣ, ਕਾਮੁਕ-ਪਸੰਦੀ, ਰਿਸ਼ਤਿਆਂ, ਆਤਮ-ਸਨਮਾਨ, ਤਣਾਅ ਨਾਲ ਨਜਿੱਠਣ, ਸਮਲਿੰਗੀ ਹੋਣ ਦਾ ਪ੍ਰਗਟਾਵਾ ਕਰਨ, ਵਿੱਤੀ ਮਸਲਿਆਂ, ਬੱਜਟ ਬਣਾਉਣ ਅਤੇ ਆਪਣੇ ਪੇਸ਼ੇ ਵਿੱਚ ਅੱਗੇ ਵਧਣ ਸੰਬੰਧੀ ਤੁਹਾਡੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਪ੍ਰਦਾਨ ਕਰ ਸਕਦੇ ਹਨ। ਤੁਹਾਡੀ ਭੇਤਦਾਰੀ ਦਾ ਖ਼ਿਆਲ ਰੱਖਿਆ ਜਾਂਦਾ ਹੈ ਅਤੇ ਇਹ ਸੇਵਾਵਾਂ HIM ਦੇ ਸਿਖਲਾਈ ਪ੍ਰਾਪਤ ਸਾਥੀਆਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਕਿ HIM ਸਟਾਫ਼ ਮੈਂਬਰ ਦੀ ਨਿਗਰਾਨੀ ਹੇਠ ਕੰਮ ਕਰਦੇ ਹਨ।

ਗਰੁੱਪ ਥੈਰੇਪੀ

HIM ਵੱਲੋਂ ਮਨ ਨੂੰ ਸ਼ਾਂਤੀ ਪਹੁੰਚਾਉਣ ਵਾਲੇ ਅਨੇਕਾਂ ਗਰੁੱਪਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਇਹ ਗਰੁੱਪ ਉਨ੍ਹਾਂ ਮਰਦਾਂ ਲਈ ਤਿਆਰ ਕੀਤੇ ਗਏ ਹਨ ਜਿਹੜੇ ਆਪਣੇ ਵਿਕਾਸ ਅਤੇ ਤਰੱਕੀ ਲਈ ਕੰਮ ਕਰਨਾ ਚਾਹੁੰਦੇ ਹਨ। ਇਹ ਗਰੁੱਪ HIM ਨਾਲ ਵਲੰਟੀਅਰ ਕਰਦੇ ਸਿਖਲਾਈ ਪ੍ਰਾਪਤ ਪੇਸ਼ੇਵਰ ਥੈਰੇਪਿਸਟਾਂ ਵੱਲੋਂ ਚਲਾਏ ਜਾਂਦੇ ਹਨ। ਹਿੱਸਾ ਲੈਣ ਵਾਲਿਆਂ ਦੀ ਸੰਖਿਆ ਨੂੰ ਬਹੁਤ ਧਿਆਨ ਨਾਲ ਸੀਮਿਤ ਰੱਖਿਆ ਜਾਂਦਾ ਹੈ ਤਾਂ ਕਿ ਗਰੁੱਪ ਸੈਸ਼ਨ ਦੌਰਾਨ ਹਰ ਵਿਅਕਤੀ ਨੂੰ ਸਮਾਂ ਮਿਲ ਸਕੇ। ਗੱਲਬਾਤ ਕਰਨ ਲਈ ਕਿਸੇ ਦੂਜੇ ਸਮਲਿੰਗੀ ਮਰਦ ਨਾਲ ਤੁਹਾਡਾ ਸੰਪਰਕ ਸਥਾਪਤ ਕਰਵਾਇਆ ਜਾਂਦਾ ਹੈ ਜੋ ਕਿ ਹਸਮੁਖ ਹੋਏ ਅਤੇ ਤੁਹਾਡੀ ਗੱਲ ਨੂੰ ਸੁਣੇ। ਇਹ ਇੱਕ ਮੁਫ਼ਤ ਸੇਵਾ ਹੈ ਪਰ ਤੁਸੀਂ ਦਾਨ ਦੇ ਸਕਦੇ ਹੋ।


ਵਿਸ਼ੇਸ਼ ਸਹਿਯੋਗ ਦੇਣ ਵਾਲੇ:
ਹੈਲਥ ਪ੍ਰੋਮੋਸ਼ਨ ਕੇਸ ਮੈਨੈਜਮੈਂਟ

ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਤਬਦੀਲੀਆਂ ਕਰਨੀਆਂ ਚਾਹੁੰਦੇ ਹੋ ਅਤੇ ਆਪਣੀ ਕਾਮੁਕ, ਸਰੀਰਕ ਜਾਂ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ? ਕੀ ਤੁਹਾਨੂੰ ਸਿਹਤ ਅਤੇ ਸਮਾਜਕ ਸੇਵਾਵਾਂ – ਜਿਵੇਂ ਕਿ ਡਾਕਟਰ ਦੀ ਭਾਲ ਕਰਨੀ, ਰਿਹਾਇਸ਼ ਦੀ ਭਾਲ ਕਰਨੀ ਜਾਂ ਆਮਦਨ ਵਿੱਚ ਸਹਾਇਤਾ (ਇਨਕਮ ਅਸਿਸਟੈਂਸ) ਹਾਸਲ ਕਰਨ ਸੰਬੰਧੀ ਕਾਰਵਾਈ ਵਿੱਚ ਮਦਦ ਦੀ ਲੋੜ ਹੈ? ਅਸੀਂ ਤੁਹਾਡੇ ਲਈ ਇੱਥੇ ਮੌਜੂਦ ਹਾਂ!

ਸਿਹਤ ਪ੍ਰਤੀ ਸਾਡਾ ਸਰਬਪੱਖੀ ਰਵੱਈਆ ਤੁਹਾਡੀ ਸਿਹਤ ਅਤੇ ਸਲਾਮਤੀ ਦੇ ਸਰੀਰਕ, ਸਮਾਜਕ ਅਤੇ ਮਾਨਸਿਕ ਪਹਿਲੂਆਂ ਨੂੰ ਸੰਬੋਧਿਤ ਕਰਨ ਲਈ ਐੱਚ.ਆਈ.ਵੀ., ਐੱਸ.ਟੀ.ਆਈ.’ਜ਼ ਅਤੇ ਸੰਭੋਗ ਸੰਬੰਧੀ ਆਦਤਾਂ ਤਕ ਹੀ ਸੀਮਿਤ ਨਹੀਂ ਹੈ। ਤੁਹਾਡੀਆਂ ਲੋੜਾਂ ਦੀ ਪਛਾਣ ਅਤੇ ਉਨ੍ਹਾਂ ਨਾਲ ਤੁਹਾਡੀ ਮਰਜ਼ੀ ਮੁਤਾਬਕ ਨਜਿੱਠਣ ਲਈ ਸਾਡੇ ਕੇਸ ਮੈਨੇਜਰ ਤੁਹਾਡੇ ਨਾਲ ਰਲ਼ ਕੇ ਕੰਮ ਕਰਦੇ ਹਨ।

ਕੀ ਤੁਸੀਂ ਸਾਡੇ ਬਾਰੇ ਅਤੇ ਸਾਡੇ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ? ਸਾਡੀ ਵੈੱਬਸਾਈਟ ’ਤੇ ਜਾਓ: aidsvancouver.org/health_promotion_program, ਸਾਨੂੰ ਈਮੇਲ ਭੇਜੋ ਜਾਂ ਸੋਮਵਾਰ ਤੋਂ ਸ਼ੁੱਕਰਵਾਰ (ਸਵੇਰੇ 9 ਤੋਂ ਸ਼ਾਮ 5 ਵਜੇ ਤਕ) ਸਾਨੂੰ ਫ਼ੋਨ ਕਰੋ: 604.812.2838

ਇਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ office@checkhimout.ca ’ਤੇ ਈਮੇਲ ਭੇਜੋ।