ਮੈਨੂੰ ਪੀ.ਈ.ਪੀ. ਕਿੱਥੋਂ ਮਿਲ ਸਕਦੀ ਹੈ?

PEP (post-exposure prophylaxis) (ਪੀ ਈ ਪੀ – ਪੋਸਟ-ਐਕਸਪੋਯਰ ਪ੍ਰੌਫ਼ਿਲੈਕਸਿਸ) ਕੀ ਹੈ?

PEP (ਪੀ ਈ ਪੀ) ਇੱਕ ਅਜਿਹਾ ਸਾਧਨ ਹੈ ਜਿਹੜਾ ਤੁਹਾਨੂੰ ਐੱਚ ਆਈ ਵੀ ਤੋਂ ਗ੍ਰਸਤ ਹੋਣ ਤੋਂ ਬਚਾ ਸਕਦਾ ਹੈ। ਇਸ ਵਿੱਚ ਚਾਰ ਹਫ਼ਤਿਆਂ ਲਈ ਸ਼ਕਤੀਸ਼ਾਲੀ ਐੱਚ ਆਈ ਵੀ-ਵਿਰੋਧੀ ਦਵਾਈਆਂ ਲੈਣਾ ਸ਼ਾਮਲ ਹੁੰਦਾ ਹੈ ਅਤੇ ਇਸ ਦੇ ਮਾੜੇ ਪ੍ਰਭਾਵ (ਸਾਈਡ ਅਫ਼ੈਕਟ) ਵੀ ਹੋ ਸਕਦੇ ਹਨ। ਖ਼ਤਰਾ ਬਣ ਸਕਣ ਵਾਲੇ ਸੰਭੋਗ ਤੋਂ ਬਾਅਦ ਪੀ ਈ ਪੀ ਨੂੰ ਲਾਜ਼ਮੀ ਤੌਰ ’ਤੇ ਛੇਤੀ ਤੋਂ ਛੇਤੀ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਐੱਚ ਆਈ ਵੀ ਦੇ ਪ੍ਰਭਾਵ ਹੇਠ ਆਉਣ ਤੋਂ ਬਾਅਦ 72 ਘੰਟਿਆਂ ਦੇ ਅੰਦਰ-ਅੰਦਰ ਤੁਹਾਨੂੰ ਲਾਜ਼ਮੀ ਤੌਰ ’ਤੇ ਪੀ ਈ ਪੀ ਲੈਣੀ ਚਾਹੀਦੀ ਹੈ।

ਪੀ ਈ ਪੀ ਲੈਣੀ ਐੱਚ ਆਈ ਵੀ ਦਾ ਪੂਰਨ ਇਲਾਜ ਨਹੀਂ ਹੈ ਅਤੇ ਇਸ ਨਾਲ ਫ਼ਾਇਦਾ ਹੋਣ ਦੀ ਕੋਈ ਗਰੰਟੀ ਨਹੀਂ ਹੈ। ਐੱਚ ਆਈ ਵੀ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਜਿਹੇ ਵਿਅਕਤੀ ਨਾਲ ਗੁਦਾ ਮੈਥੁਨ ਕਰਨ ਸਮੇਂ ਕੰਡੋਮ ਦੀ ਵਰਤੋਂ ਕਰੋ, ਜਿਸ ਵਿਅਕਤੀ ਦੇ ਐੱਚ ਆਈ ਵੀ ਦਰਜੇ ਬਾਰੇ ਤੁਹਾਨੂੰ ਪੱਕਾ ਪਤਾ ਨਹੀਂ ਹੈ।


ਮੈਨੂੰ ਪੀ ਈ ਪੀ ਕਿੱਥੋਂ ਕਰਵਾਉਣਾ ਚਾਹੀਦਾ ਹੈ?

ਜੇਕਰ ਤੁਸੀਂ ਵਧੇਰੇ ਖ਼ਤਰੇ ਵਾਲੀ ਗਤੀਵਿਧੀ ਵਿੱਚ ਸ਼ਾਮਲ ਹੋਏ ਹੋ, ਜਿਵੇਂ ਕਿ:

  • ਕਿਸੇ ਅਜਿਹੇ ਵਿਅਕਤੀ ਨਾਲ ਬਿਨਾਂ ਕੰਡੋਮ ਗੁਦਾ ਮੈਥੁਨ ਕਰਨਾ, ਜਾਂ ਗੁਦਾ ਮੈਥੁਨ ਕਰਦੇ ਹੋਏ ਕੰਡੋਮ ਫਟ ਜਾਣਾ, ਜਿਸ ਦੇ ਐੱਚ ਆਈ ਵੀ ਦਰਜੇ ਬਾਰੇ ਤੁਹਾਨੂੰ ਪੱਕਾ ਪਤਾ ਨਹੀਂ ਹੈ;
  • ਟੀਕੇ ਦੀਆਂ ਸੂਈਆਂ ਆਪਸ ਵਿੱਚ ਸਾਂਝੀਆਂ ਕਰਨੀਆਂ
  • ਹੋ ਸਕਦਾ ਹੈ ਕਿ ਤੁਸੀਂ ਐੱਚ.ਆਈ.ਵੀ. ਦੇ ਸੰਪਰਕ ਵਿੱਚ ਆਏ ਹੋਵੋ। ਤੁਹਾਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਪਾਇਲਟ ਪ੍ਰੌਜੈਕਟ ਸਾਈਟ (ਹੇਠਾਂ ਦੇਖੋ), ਆਪਣੇ ਡਾਕਟਰ ਦੇ ਦਫ਼ਤਰ ਜਾਂ ਐਮਰਜੰਸੀ ਰੂਮ ਵਿੱਚ ਜਾਣਾ ਚਾਹੀਦਾ ਹੈ।