Talk to Him – Punjabi

ਆਪਣੇ ਖ਼ਤਰਿਆਂ ਬਾਰੇ ਜਾਣੋ

ਹਰ ਤਰ੍ਹਾਂ ਦੇ ਸੰਭੋਗ ਵਿੱਚ ਇੱਕੋ ਜਿਹਾ ਖ਼ਤਰਾ ਨਹੀਂ ਹੁੰਦਾ। ਤੁਹਾਡੇ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਜਾਂ ਤੁਹਾਡੇ ਤੋਂ ਕਿਸੇ ਹੋਰ ਦਾ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਦਾ ਖ਼ਤਰਾ ਤੁਹਾਡੇ ਵੱਲੋਂ ਕੀਤੇ ਸੰਭੋਗ ਦੀ ਕਿਸਮ, ਤੁਹਾਡੇ ਐੱਚ.ਆਈ.ਵੀ. ਦਰਜੇ, ਤੁਹਾਡੇ ਸਾਥੀ ਦੇ ਐੱਚ.ਆਈ.ਵੀ. ਦਰਜੇ ਅਤੇ ਕੰਡੋਮ ਦੀ ਵਰਤੋਂ ਉੱਪਰ ਨਿਰਭਰ ਕਰਦਾ ਹੈ। HIM (ਹਿਮ) ਵਿਖੇ ਸਾਡਾ ਮੰਨਣਾ ਹੈ ਕਿ ਤੁਸੀਂ ਵਧੀਆ ਸੰਭੋਗ ਵੀ ਕਰਦੇ ਹੋਏ ਸਿਆਣੇ, ਗਿਆਨਵਾਨ ਫ਼ੈਸਲੇ ਲੈਣ ਤੋਂ ਚੂਕ ਸਕਦੇ ਹੋ। ਅਸੀਂ ਤੁਹਾਨੂੰ ਇਹ ਨਹੀਂ ਦੱਸਾਂਗੇ ਕਿ ਤੁਸੀਂ ਸੰਭੋਗ ਕਿਵੇਂ ਕਰਨਾ ਹੈ, ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਤਾਂ ਕਿ ਤੁਸੀਂ ਜਿਸ ਕਿਸਮ ਦਾ ਸੰਭੋਗ ਕਰ ਰਹੇ ਹੋ, ਉਸ ਨਾਲ ਸੰਬੰਧਤ ਖ਼ਤਰਿਆਂ ਨੂੰ ਤੁਸੀਂ ਘਟਾ ਸਕੋ।

ਤੀਬਰ ਐੱਚ.ਆਈ.ਵੀ. ਅਤੇ ਵਾਇਰਲ ਲੋਡ

ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਤੋਂ ਬਾਅਦ ਪਹਿਲੇ ਦੋ ਕੁ ਮਹੀਨਿਆਂ ਦੌਰਾਨ ਪੀੜਤ ਵਿਅਕਤੀ ਵੱਲੋਂ ਐੱਚ.ਆਈ.ਵੀ. ਫੈਲਾਉਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਕੰਡੋਮ ਪਹਿਨੇ ਬਿਨਾ ਸੰਭੋਗ ਕਰਦੇ ਹੋ ਅਤੇ ਤੁਹਾਨੂੰ ਆਪਣੇ ਸਾਥੀ ਦੇ ਐੱਚ.ਆਈ.ਵੀ. ਦਰਜੇ ਬਾਰੇ ਪੱਕਾ ਯਕੀਨ ਨਹੀਂ ਹੈ ਤਾਂ ਆਪਣਾ ਟੈਸਟ ਕਰਵਾਓ।


ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਦਾ ਖ਼ਤਰਾ ਘਟਾਉਣਾ

ਭਾਵੇਂ ਤੁਸੀਂ ਆਪਣੇ ਆਪ ਨੂੰ ਉੱਪਰ ਰਹਿਣ ਵਾਲਾ ਵਿਅਕਤੀ ਸਮਝਦੇ ਹੋ ਜਾਂ ਥੱਲੇ ਰਹਿਣ ਵਾਲਾ (ਜਾਂ ਦੋਵੇਂ), ਤੁਸੀਂ ਛੜੇ ਹੋ ਜਾਂ ਕਿਸੇ ਨਾਲ ਤੁਹਾਡੇ ਪ੍ਰੇਮ ਸੰਬੰਧ ਹਨ, ਇਹ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਐੱਚ.ਆਈ.ਵੀ. ਜਾਂ ਹੋਰਨਾਂ ਐੱਸ.ਟੀ.ਆਈ.’ਜ਼ ਹੋਣ ਜਾਂ ਤੁਹਾਡੇ ਤੋਂ ਹੋਰਨਾਂ ਵਿਅਕਤੀਆਂ ਨੂੰ ਐੱਚ.ਆਈ.ਵੀ. ਜਾਂ ਹੋਰਨਾਂ ਐੱਸ.ਟੀ.ਆਈ.’ਜ਼ ਹੋਣ ਦਾ ਖ਼ਤਰਾ ਕਿਵੇਂ ਘਟਾ ਸਕਦੇ ਹੋ। ਹਾਲਾਂਕਿ ਸਮਲਿੰਗੀ ਅਤੇ ਦੁਲਿੰਗੀ ਮਰਦਾਂ ਲਈ ਖ਼ਤਰਾ ਘਟਾਉਣ ਵਾਸਤੇ ਕੰਡੋਮ ਦੀ ਵਰਤੋਂ ਅਜੇ ਵੀ ਇੱਕ ਪ੍ਰਮੁੱਖ ਤਰੀਕਾ ਹੈ, ਪਰ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਸੁਰੱਖਿਅਤ ਰੱਖਣ ਲਈ ਅਨੇਕਾਂ ਹੋਰ ਤਰੀਕੇ ਅਤੇ ਕਾਰਜਨੀਤੀਆਂ ਵੀ ਮੌਜੂਦ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।


ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਟੈਸਟਿੰਗ

ਆਪਣੇ ਐੱਚ.ਆਈ.ਵੀ. ਦਰਜੇ ਬਾਰੇ ਜਾਣਨਾ ਜ਼ਿੰਦਗੀ ਦੇ ਕਾਮੁਕ ਪਹਿਲੂ ਨੂੰ ਸਿਹਤਮੰਦ ਰੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਟੈਸਟ ਕਰਾਉਣਾ ਆਪਣੇ ਦਰਜੇ ਬਾਰੇ ਪੱਕਾ ਪਤਾ ਕਰਨ ਦਾ ਇੱਕੋ-ਇੱਕ ਤਰੀਕਾ ਹੈ। ਵਜ੍ਹਾ ਜੋ ਵੀ ਹੋਵੇ – ਬਹੁਤੇ ਮਰਦਾਂ ਵਾਸਤੇ ਆਪਣੇ ਐੱਚ.ਆਈ.ਵੀ. ਦਰਜੇ ਨੂੰ ਜਾਣਨਾ ਬਿਹਤਰ ਰਹਿੰਦਾ ਹੈ। ਵੈਨਕੁਵਰ ਵਿੱਚ ਹਰ 5 ਵਿੱਚੋਂ 1 ਸਮਲਿੰਗੀ ਮਰਦ ਐੱਚ.ਆਈ.ਵੀ. ਨਾਲ ਗ੍ਰਸਤ ਹੈ। ਜਿਹੜੇ ਮਰਦਾਂ ਨੂੰ ਐੱਚ. ਆਈ.ਵੀ. ਹੈ, ਉਨ੍ਹਾਂ ਵਿੱਚੋਂ 14% ਨੂੰ ਆਪਣੇ ਐੱਚ.ਆਈ.ਵੀ. ਦਰਜੇ ਬਾਰੇ ਪਤਾ ਨਹੀਂ ਹੈ। ਖੋਜ ਨੇ ਦਰਸਾਇਆ ਹੈ ਕਿ ਨਵੀਆਂ ਇਨਫ਼ੈਕਸ਼ਨਾਂ ਵੱਡੀ ਸੰਖਿਆ ਵਿੱਚ ਉਨ੍ਹਾਂ ਮਰਦਾਂ ਕਾਰਨ ਹੁੰਦੀਆਂ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਐੱਚ.ਆਈ.ਵੀ.

1/5
ਵੈਨਕੂਵਰ ਵਿੱਚ ਰਹਿੰਦੇ 1/5 ਸਮਲਿੰਗੀ ਮਰਦ ਐਚ.ਆਈ ਵੀ ਪਾਜ਼ਿਟਿਵ ਹਨ


ਮਾਨਸਿਕ ਸਿਹਤ

ਹਾਲਾਂਕਿ ਸੰਭੋਗ ਮਸਤੀ ਭਰਪੂਰ ਹੋ ਸਕਦਾ ਹੈ, ਇਸ ਕਾਰਨ ਬਹੁਤ ਸਾਰਾ ਤਣਾਅ ਵੀ ਉਤਪੰਨ ਹੋ ਸਕਦਾ ਹੈ। ਭਾਵੇਂ ਤਣਾਅ ਇਸ ਕਾਰਨ ਹੋਵੇ ਕਿ ਅਸੀਂ ਬਹੁਤ ਜ਼ਿਆਦਾ ਸੰਭੋਗ ਕਰ ਰਹੇ ਹਾਂ ਜਾਂ ਆਪਣੀ ਇੱਛਾ ਮੁਤਾਬਕ ਬਹੁਤਾ ਸੰਭੋਗ ਨਹੀਂ ਕਰ ਪਾ ਰਹੇ, ਜਾਂ ਫਿਰ ਕੋਈ ਹੋਰ ਕਾਰਨ ਹੋਣ, ਇਹ ਸਪਸ਼ਟ ਹੈ ਕਿ ਸਾਡੀ ਕਾਮੁਕ ਜ਼ਿੰਦਗੀ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ (ਜਾਂ ਸਾਡੀ ਮਾਨਸਿਕ ਸਿਹਤ ਸਾਡੀ ਕਾਮੁਕ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ!)। ਕਿਉਂਕਿ ਸਮਲਿੰਗੀ ਜੀਵਨ ਹਮੇਸ਼ਾ ਸੌਖਾ ਨਹੀਂ ਹੁੰਦਾ, ਆਪਣੀਆਂ ਔਖਿਆਇਆਂ, ਤੁਸੀਂ ਕਿਹੜੀਆਂ ਮੁਸ਼ਕਲਾਂ ਨਾਲ ਜੂਝ ਰਹੇ ਹੋ ਜਾਂ ਤੁਸੀਂ ਕਿਹੜੀਆਂ ਸਥਿਤੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਾਰੇ ਕਿਸੇ ਨਾਲ ਗੱਲਬਾਤ ਕਰਨਾ ਇੱਕ ਵਧੀਆ ਵਿਚਾਰ ਹੈ।


ਖੁਲਾਸਾ ਕਰਨਾ + ਦੂਜਿਆਂ ਨਾਲ ਖੁਲ੍ਹ ਕੇ ਵਿਚਰਨਾ

ਭਾਵੇਂ ਤੁਸੀਂ ਪਹਿਲਾਂ ਹੀ ਮਰਦਾਂ ਨਾਲ ਸੰਭੋਗ ਕਰ ਚੁੱਕੇ ਹੋ ਜਾਂ ਤੁਸੀਂ ਇਸ ਸੰਭਾਵਨਾ ਬਾਰੇ ਵਿਚਾਰ ਕਰਨਾ ਸ਼ੁਰੂ ਹੀ ਕੀਤਾ ਹੈ, ਆਪਣੀ ਕਾਮੁਕ-ਪਸੰਦੀ ਨੂੰ ਸਮਝਣਾ ਅਤੇ ਦੂਜਿਆ ਨਾਲ ਇਸ ਨੂੰ ਸਾਂਝਾ ਕਰ ਸਕਣਾ ਸਿਹਤਮੰਦ ਅਤੇ ਭਰਪੂਰ ਜੀਵਨ ਦਾ ਇੱਕ ਮਹੱਤਵਪੂਰਣ ਪਹਿਲੂ ਹੈ। ਤੁਹਾਡੇ ਲਈ ਇਹ ਜ਼ਿੰਦਗੀ ਦੇ ਸਭ ਤੋਂ ਔਖੇ ਕਾਰਜਾਂ ਵਿੱਚੋਂ ਇੱਕ ਹੋ ਸਕਦਾ ਹੈ ਅਤੇ ਇਸ ਲਈ ਸਮੇਂ ਅਤੇ ਸਾਵਧਾਨ ਵਿਉਂਤਬੰਦੀ ਦੀ ਲੋੜ ਪੈ ਸਕਦੀ ਹੈ। ਪਰ, “ਖੁਲਾਸਾ ਕਰਨ” ਨਾਲ ਸਮਲਿੰਗੀ ਜਾਂ ਦੁਲਿੰਗੀ ਮਰਦ ਵਜੋਂ ਬੇਝਿਜਕ ਹੋ ਕੇ ਅਤੇ ਖ਼ੁਸ਼ੀ-ਖ਼ੁਸ਼ੀ ਜਿਊਣ ਦੀਆਂ ਅਨੇਕਾਂ ਸੰਭਾਵਨਾਵਾਂ ਉਪਜਦੀਆਂ ਹਨ।

HIM ਨਾਲ ਸੰਪਰਕ ਕਰੋ

HIM ਦਾ ਮੁੱਖ ਦਫਤਰ:
310-1033 Davie St.
Vancouver BC, V6E 1M7
ਵਿਖੇ ਸਥਿਤ ਹੈ

P – 604 488 1001
E – office@checkhimout.ca
W – CheckHIMout.ca