ਗੁਦਾ ਮੈਥੁਨ + ਖਤਰਾ

ਗੁਦਾ ਮੈਥੁਨ + HIV/STI ਖਤਰਾ

“ਮੈਂ ਉੱਤੇ ਹੁੰਦਾ ਹਾਂ”:

ਕੁਝ ਮਰਦਾਂ ਦਾ ਇਹ ਮੰਨਣਾ ਹੈ ਕਿ ਜੇਕਰ ਉਹ ਉਤਾਂਹ ਰਹਿਣ (ਆਪਣੀ ਇੰਦਰੀ ਦੂਜੇ ਮਰਦ ਦੇ ਗੁਦਾ ਵਿੱਚ ਪਾਉਣੀ) ਤਾਂ ਉਨ੍ਹਾਂ ਨੂੰ ਐੱਚ.ਆਈ.ਵੀ. ਨਹੀਂ ਹੋ ਸਕਦਾ। ਹਾਲਾਂਕਿ ਹੇਠਾਂ ਰਹਿਣ (ਕਿਸੇ ਦੂਜੇ ਮਰਦ ਦੀ ਇੰਦਰੀ ਆਪਣੇ ਗੁਦਾ ਅੰਦਰ ਪਵਾਉਣੀ) ਦੇ ਮੁਕਾਬਲੇ ਉਤਾਂਹ ਰਹਿਣ ਵਿੱਚ ਘੱਟ ਖ਼ਤਰਾ ਹੁੰਦਾ ਹੈ, ਪਰ ਕੰਡੋਮ ਤੋਂ ਬਿਨਾਂ ਕੀਤੇ ਜਾਣ ਵਾਲੇ ਗੁਦਾ ਮੈਥੁਨ ਦੌਰਾਨ ਹੇਠਾਂ ਰਹਿਣ ਵਾਲਾ ਮਰਦ ਵੀ ਐੱਚ.ਆਈ.ਵੀ. ਫੈਲਾ ਸਕਦਾ ਹੈ, ਖ਼ਾਸ ਤੌਰ ’ਤੇ ਜੇ ਉਹ ਵੀ ਹਾਲ ਹੀ ਵਿੱਚ ਐੱਚ.ਆਈ.ਵੀ. ਤੋਂ ਗ੍ਰਸਤ ਹੋਇਆ ਹੈ, ਉਸ ਨੂੰ ਕੋਈ ਹੋਰ ਐੱਸ.ਟੀ.ਆਈ. ਹੈ ਅਤੇ/ਜਾਂ ਉਸ ਦਾ ਐੱਚ.ਆਈ.ਵੀ. ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ (ਸੰਭਾਵੀ ਤੌਰ ’ਤੇ ਇਸ ਲਈ ਕਿਉਂਕਿ ਉਸ ਨੂੰ ਇਹ ਪਤਾ ਨਹੀਂ ਹੈ ਕਿ ਉਹ ਐੱਚ.ਆਈ.ਵੀ. ਨਾਲ ਗ੍ਰਸਤ ਹੈ)। ਇਨ੍ਹਾਂ ਮਾਮਲਿਆਂ ਵਿੱਚ, ਐੱਚ.ਆਈ.ਵੀ.-ਪਾਜ਼ੀਟਿਵ ਸਾਥੀ ਵਿੱਚ ਵਾਇਰਸ ਦੀ ਉਚੇਰੀ ਮਿਕਦਾਰ ਹੋ ਸਕਦੀ ਹੈ, ਜਿਸ ਕਾਰਨ ਉਸ ਤੋਂ ਵਾਇਰਸ ਫੈਲਣ ਦਾ ਖ਼ਤਰਾ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ। ਉਤਾਂਹ ਰਹਿਣ ਵਾਲੇ ਵਿਅਕਤੀ ਨੂੰ ਸੰਭੋਗ ਕਾਰਨ ਹੋਣ ਵਾਲੀਆਂ, ਘੌਨੋਰੀਆ ਅਤੇ ਸਿਫ਼ਲਿਸ ਜਿਹੀਆਂ ਹੋਰਨਾ ਇਨਫ਼ੈਕਸ਼ਨਾਂ (ਐੱਸ.ਟੀ.ਆਈ.’ਜ਼) ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ।

“ਮੈਂ ਥੱਲੇ ਹੁੰਦਾ ਹਾਂ”:

ਉਤਾਂਹ ਰਹਿਣ (ਆਪਣੀ ਇੰਦਰੀ ਦੂਜੇ ਮਰਦ ਦੇ ਗੁਦਾ ਵਿੱਚ ਪਾਉਣੀ) ਦੇ ਮੁਕਾਬਲੇ ਹੇਠਾਂ ਰਹਿਣ (ਕਿਸੇ ਦੂਜੇ ਮਰਦ ਦੀ ਇੰਦਰੀ ਆਪਣੇ ਗੁਦਾ ਅੰਦਰ ਪਵਾਉਣੀ) ਵਿੱਚ ਵਧੇਰੇ ਖ਼ਤਰਾ ਹੁੰਦਾ ਹੈ। ਗੁਦਾ ਵਿਚਲੇ ਨਾਜ਼ੁਕ ਸੈੱਲ ਆਸਾਨੀ ਨਾਲ ਨੁਕਸਾਨੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਐੱਚ.ਆਈ.ਵੀ. ਵਾਇਰਸ ਅਤੇ ਹੋਰਨਾ ਐੱਸ.ਟੀ.ਆਈ. ਇਨਫ਼ੈਕਸ਼ਨਾਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਜੇਕਰ ਗੁਦਾ ਮੈਥੁਨ ਦੌਰਾਨ ਤੁਸੀਂ ਅਜਿਹੇ ਸਾਥੀ ਨਾਲ ਹੇਠਾਂ ਰਹਿਣ ਵਾਲੇ ਹੋ ਜਿਸ ਨੇ ਕੰਡੋਮ ਨਹੀਂ ਪਹਿਨਿਆ ਹੋਇਆ ਤਾਂ ਆਪਣੇ ਆਪ ਨੂੰ ਦਰਪੇਸ਼ ਖ਼ਤਰਾ ਘਟਾਉਣ ਲਈ ਤੁਸੀਂ ਕੁਝ ਕਾਰਜ ਕਰ ਸਕਦੇ ਹੋ:

ਉਸ ਨੂੰ ਇਸ ਗੱਲ ਲਈ ਰਾਜ਼ੀ ਕਰੋ ਕਿ ਉਹ ਵੀਰਜ ਨੂੰ ਤੁਹਾਡੇ ਅੰਦਰ ਨਹੀਂ ਛੱਡੇਗਾ; ਗੁਦਾ ਮੈਥੁਨ ਤੋਂ ਇਕਦਮ ਪਹਿਲਾਂ “ਡੂਸ਼ਿੰਗ” (ਗੁਦਾ ਵਿੱਚ ਨਲੀ ਪਾ ਕੇ ਪਾਣੀ ਦੇ ਆਧਾਰ ਨਾਲ ਬਣਾਏ ਇੱਕ ਘੋਲ ਨਾਲ ਆਪਣੇ ਗੁਦਾ ਨੂੰ ਸਾਫ਼ ਕਰਨਾ) ਨਾ ਕਰੋ; ਚੋਖਾ ਲਿਊਬ (ਸੰਭੋਗ ਕਰਨ ਸਮੇਂ ਵਰਤਿਆ ਜਾਣ ਵਾਲਾ ਚਿਕਨਾ ਪਦਾਰਥ) ਇਸਤੇਮਾਲ ਕਰੋ, ਸ਼ਾਂਤ ਰਹੋ ਅਤੇ ਜਲਦਬਾਜ਼ੀ ਨਾ ਕਰੋ; ਅਜਿਹਾ ਸਾਥੀ ਲੱਭੋ ਜਿਸ ਦਾ ਐੱਚ.ਆਈ.ਵੀ. ਦਰਜਾ ਤੁਹਾਡੇ ਦਰਜੇ ਵਰਗਾ ਹੀ ਹੋਵੇ; ਜੇਕਰ ਉਹ ਐੱਚ.ਆਈ.ਵੀ.-ਪਾਜ਼ੀਟਿਵ ਹੈ ਤਾਂ ਉਸ ਨੂੰ ਪੁੱਛੋ ਕਿ ਕੀ ਉਹ ਟ੍ਰੀਟਮੈਂਟ ਲੈ ਰਿਹਾ ਹੈ ਅਤੇ ਕੀ ਉਸ ਦੇ ਟੈਸਟਾਂ ਰਾਹੀਂ ਉਸ ਵਿੱਚ ਵਾਇਰਸ ਦੇ ਮੌਜੂਦ ਹੋਣ ਦੀ ਪਛਾਣ ਹੁੰਦੀ ਹੈ।


ਗੁਦਾ ਮੈਥੁਨ (ਏਨਲ ਸੈਕਸ) ਕਾਰਣ ਆਪਣੇ ਆਪ ਨੂੰ ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਹੋਣ ਦਾ ਖ਼ਤਰਾ ਘਟਾਉਣ ਬਾਰੇ ਵਧੇਰੇ ਜਾਣੋ।: